ਓਨਰ-ਓਪਰੇਟਰਾਂ ਅਤੇ ਛੋਟੇ ਫਲੀਟਾਂ ਲਈ
ਪੰਜਾਬੀ ਵਿੱਚ ਟਰੱਕਿੰਗ ਐਪ
ਬੁੱਕ ਕਰਨ ਤੋਂ ਪਹਿਲਾਂ ਲੋਡ ਚੈੱਕ ਕਰੋ। ਆਪਣੇ ਕਾਗਜ਼ ਸਕੈਨ ਕਰੋ। ਦੇਖੋ ਪੱਲੇ ਕੀ ਪਿਆ। IFTA, ਹਿਸਾਬ ਅਤੇ ਡਰਾਈਵਰਾਂ ਦੀ ਪੇ, ਸਭ ਤਿਆਰ। ਇੱਕ ਟਰੱਕ ਹੋਵੇ ਜਾਂ ਪੂਰਾ ਫਲੀਟ।
5 ਟਰੱਕਾਂ ਤੱਕ $20 ਮਹੀਨਾ। 5 ਲੋਡਾਂ ਨਾਲ ਮੁਫ਼ਤ ਸ਼ੁਰੂ ਕਰੋ। ਪਹਿਲਾ ਮਹੀਨਾ ਮੁਫ਼ਤ।
ਇਹ ਤੁਹਾਡੇ ਲਈ ਕੀ ਕਰਦੀ ਹੈ
ਰੋਜ਼ ਦੇ ਕੰਮਾਂ ਲਈ ਵੱਡੇ ਬਟਨ। ਕਿਸੇ ਤੇ ਟੈਪ ਕਰੋ ਅਤੇ ਦੇਖੋ ਕਿਵੇਂ ਚੱਲਦਾ ਹੈ।
ਸਾਰੀ ਕੰਪਨੀ ਲਈ ਇੱਕ ਕੀਮਤ
ਟਰੱਕਾਂ ਦੀ ਗਿਣਤੀ ਮੁਤਾਬਕ ਭਰੋ। ਹਰ ਪਲਾਨ ਵਿੱਚ ਹਰ ਫੀਚਰ।
5 ਟਰੱਕਾਂ ਤੱਕ
$20
ਮਹੀਨਾ
6 ਤੋਂ 9 ਟਰੱਕ
$50
ਮਹੀਨਾ
10 ਜਾਂ ਵੱਧ ਟਰੱਕ
$100
ਮਹੀਨਾ
ਇੱਕ ਬੰਦਾ, ਇੱਕ ਤੋਂ ਵੱਧ ਕੰਮ
ਛੋਟੇ ਫਲੀਟ ਵਿੱਚ ਤੁਸੀਂ ਟਰੱਕ ਚਲਾਉਂਦੇ ਹੋ ਅਤੇ ਭਰਾ ਡਿਸਪੈਚ ਵੀ ਕਰਦਾ ਹੈ ਤੇ ਹਿਸਾਬ ਵੀ ਰੱਖਦਾ ਹੈ। ਹਰ ਬੰਦੇ ਨੂੰ ਉਸਦੇ ਸਾਰੇ ਕੰਮ ਦਿਓ।
ਮਾਲਕ
ਸਭ ਕੁਝ, ਪਲਾਨ, ਟੀਮ ਅਤੇ ਕੰਪਨੀ ਮਿਟਾਉਣ ਸਮੇਤ।
ਡਿਸਪੈਚ
ਲੋਡ, ਟਰੱਕ, ਡਰਾਈਵਰ, ਬ੍ਰੋਕਰ, ਕਾਗਜ਼ ਅਤੇ IFTA ਮੀਲ। ਹਿਸਾਬ ਨਹੀਂ।
ਹਿਸਾਬ
ਪੈਸੇ, ਇਨਵੌਇਸ, ਬਿੱਲ, ਬੈਂਕ, ਰਿਪੋਰਟਾਂ, ਡਰਾਈਵਰਾਂ ਦੀ ਪੇ ਅਤੇ ਟੈਕਸ। ਡਿਸਪੈਚ ਨਹੀਂ।
ਡਰਾਈਵਰ
ਆਪਣੇ ਟਰੱਕਾਂ ਦੇ ਲੋਡ, ਕਾਗਜ਼, ਡੀਜ਼ਲ ਅਤੇ ਖਰਚੇ, ਅਤੇ ਆਪਣੀ ਸੈਟਲਮੈਂਟ। ਲੋਡਾਂ ਦੇ ਰੇਟ ਤਾਂ ਹੀ, ਜੇ ਮਾਲਕ ਇਜਾਜ਼ਤ ਦੇਵੇ।
ਹਰ ਸਕਰੀਨ ਤੁਹਾਡੀ ਬੋਲੀ ਵਿੱਚ
ਗੁਰਮੁਖੀ, ਰੋਮਨ ਪੰਜਾਬੀ ਜਾਂ ਅੰਗਰੇਜ਼ੀ ਚੁਣੋ, ਕਦੇ ਵੀ ਬਦਲੋ। ਸ਼ਾਹਮੁਖੀ ਆ ਰਹੀ ਹੈ। ਬ੍ਰੋਕਰਾਂ ਲਈ ਕਾਗਜ਼ ਅੰਗਰੇਜ਼ੀ ਵਿੱਚ ਰਹਿੰਦੇ ਹਨ।
ਬਲੌਗ ਤੋਂ
ਸਾਰੀਆਂ ਪੋਸਟਾਂ-
ਆਪਣੀ authority ਕਿਵੇਂ ਲਈਏ: USDOT ਤੋਂ IFTA ਤੱਕ ਪੂਰੀ ਚੈੱਕਲਿਸਟ
ਆਪਣੀ ਅਥਾਰਟੀ ਲੈਣ ਦੇ ਕਦਮ, ਸਹੀ ਤਰਤੀਬ ਨਾਲ: USDOT, MC ($300), ਇੰਸ਼ੋਰੈਂਸ, BOC-3, UCR, 2290, IRP, IFTA, ਡਰੱਗ ਟੈਸਟ, ਅਤੇ ਪਹਿਲੇ ਸਾਲ ਦਾ ਸੇਫ਼ਟੀ ਆਡਿਟ।
-
ਬ੍ਰੋਕਰ ਕਿਵੇਂ ਚੈੱਕ ਕਰੀਏ: double brokering ਤੋਂ ਬਚੋ
ਲੋਡ ਬੁੱਕ ਕਰਨ ਤੋਂ ਪਹਿਲਾਂ ਬ੍ਰੋਕਰ ਚੈੱਕ ਕਰਨ ਦੇ 7 ਕਦਮ: FMCSA ਤੇ MC, $75,000 ਦਾ bond, ਰਿਕਾਰਡ ਵਾਲਾ ਫ਼ੋਨ ਨੰਬਰ, ਅਤੇ double brokering ਦੀਆਂ ਨਿਸ਼ਾਨੀਆਂ।
-
ਪ੍ਰਤੀ ਮੀਲ ਖਰਚਾ ਕਿਵੇਂ ਕੱਢੀਏ: cost per mile ਦਾ ਸੌਖਾ ਹਿਸਾਬ
ਆਪਣੇ ਟਰੱਕ ਦਾ ਪ੍ਰਤੀ ਮੀਲ ਖਰਚਾ ਕਿਵੇਂ ਕੱਢੀਏ: ਪੱਕੇ ਖਰਚੇ, ਡੀਜ਼ਲ, ਖਾਲੀ ਮੀਲ ਅਤੇ ਬ੍ਰੇਕ-ਈਵਨ, ਪੂਰੀ ਮਿਸਾਲ ਨਾਲ, ਤਾਂ ਜੋ ਪਤਾ ਲੱਗੇ ਕਿਹੜਾ ਲੋਡ ਚੁੱਕਣਾ ਹੈ ਤੇ ਕਿਹੜਾ ਛੱਡਣਾ।
-
ਡਿਟੈਂਸ਼ਨ ਦੇ ਪੈਸੇ ਕਿਵੇਂ ਲਈਏ: detention pay ਦਾ ਪੂਰਾ ਤਰੀਕਾ
ਸ਼ਿੱਪਰ ਜਾਂ ਰਿਸੀਵਰ ਤੇ ਫ੍ਰੀ ਟਾਈਮ ਤੋਂ ਵੱਧ ਉਡੀਕ ਦੇ ਪੈਸੇ ਕਿਵੇਂ ਲਈਏ: ਰੇਟ ਕੌਨ ਦੀਆਂ ਸ਼ਰਤਾਂ, ਗੇਟ ਦਾ ਸਮਾਂ, ਮਿੰਟਾਂ ਤੱਕ ਹਿਸਾਬ, ਅਤੇ ਉਸੇ ਦਿਨ ਕਲੇਮ।
ਸਵਾਲ
ਕੀ ਹਰ ਸਕਰੀਨ ਪੰਜਾਬੀ ਵਿੱਚ ਹੈ?
ਹਾਂ। ਹਰ ਸਕਰੀਨ ਗੁਰਮੁਖੀ, ਰੋਮਨ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਹੈ, iPhone ਤੇ ਵੀ ਅਤੇ ਵੈੱਬ ਤੇ ਵੀ। ਸ਼ਾਹਮੁਖੀ ਆ ਰਹੀ ਹੈ। IFTA, BOL ਅਤੇ POD ਵਰਗੇ ਸ਼ਬਦ ਉਵੇਂ ਰਹਿੰਦੇ ਹਨ ਜਿਵੇਂ ਕਾਗਜ਼ ਤੇ ਹਨ।
ਕੀ iPhone ਜ਼ਰੂਰੀ ਹੈ?
ਨਹੀਂ। ਸਾਰੀ ਐਪ app.punjabitruckerapp.com ਤੇ ਵੈੱਬ ਬ੍ਰਾਊਜ਼ਰ ਵਿੱਚ ਚੱਲਦੀ ਹੈ। ਫ਼ੋਨ ਵਾਲੀ ਐਪ iPhone ਲਈ ਹੈ। Android ਐਪ ਅਜੇ ਨਹੀਂ।
ਕੀਮਤ ਕਿੰਨੀ ਹੈ?
1 ਟਰੱਕ ਅਤੇ 5 ਲੋਡਾਂ ਲਈ ਮੁਫ਼ਤ। ਫਿਰ 5 ਟਰੱਕਾਂ ਤੱਕ $19.99 ਮਹੀਨਾ, 6 ਤੋਂ 9 ਲਈ $49.99, ਅਤੇ 10 ਜਾਂ ਵੱਧ ਲਈ $99.99। ਪਹਿਲਾ ਮਹੀਨਾ ਮੁਫ਼ਤ। ਦੇਖੋ ਕੀਮਤਾਂ।
ਕੀ ਹਰ ਡਰਾਈਵਰ ਭਰਦਾ ਹੈ?
ਨਹੀਂ। ਇੱਕ ਸਬਸਕ੍ਰਿਪਸ਼ਨ ਸਾਰੀ ਕੰਪਨੀ ਲਈ ਹੈ। ਡਰਾਈਵਰ, ਡਿਸਪੈਚਰ ਅਤੇ ਹਿਸਾਬ ਵਾਲਾ ਬਿਨਾਂ ਵਾਧੂ ਖਰਚੇ ਜੋੜੋ।
ਕੀ ਸਿਗਨਲ ਤੋਂ ਬਿਨਾਂ ਚੱਲਦੀ ਹੈ?
ਹਾਂ, iPhone ਤੇ। ਤੁਹਾਡਾ ਕੰਮ ਫ਼ੋਨ ਤੇ ਰਹਿੰਦਾ ਹੈ ਅਤੇ ਸਿਗਨਲ ਆਉਣ ਤੇ ਤੁਹਾਡੇ ਅਕਾਊਂਟ ਵਿੱਚ ਬੈਕਅੱਪ ਹੋ ਜਾਂਦਾ ਹੈ।
ਕੀ ਇਹ ਮੇਰਾ ਟੈਕਸ ਜਾਂ IFTA ਫਾਈਲ ਕਰਦੀ ਹੈ?
ਨਹੀਂ। ਇਹ ਹਿਸਾਬ ਲਾਉਂਦੀ ਹੈ ਅਤੇ ਵਰਕਸ਼ੀਟ ਤੇ ਰਿਪੋਰਟਾਂ ਬਣਾਉਂਦੀ ਹੈ। ਸਟੇਟ ਅਤੇ IRS ਕੋਲ ਤੁਸੀਂ ਜਾਂ ਤੁਹਾਡਾ ਅਕਾਊਂਟੈਂਟ ਫਾਈਲ ਕਰਦਾ ਹੈ।
ਅੱਜ ਹੀ ਮੁਫ਼ਤ ਸ਼ੁਰੂ ਕਰੋ
5 ਲੋਡ ਮੁਫ਼ਤ। ਫਿਰ 5 ਟਰੱਕਾਂ ਤੱਕ $20 ਮਹੀਨਾ, ਅਤੇ ਪਹਿਲਾ ਮਹੀਨਾ ਮੁਫ਼ਤ।