ਪ੍ਰਤੀ ਮੀਲ ਖਰਚਾ
ਤੁਹਾਡੇ ਪੱਕੇ ਖਰਚੇ ਤੁਹਾਡੇ ਮੀਲਾਂ ਤੇ ਵੰਡੇ, ਉੱਤੋਂ ਹਰ ਮੀਲ ਦਾ ਆਪਣਾ ਖਰਚਾ। ਇਸ ਲਾਈਨ ਤੋਂ ਥੱਲੇ ਲੋਡ ਘਾਟਾ ਦਿੰਦਾ ਹੈ, ਰੇਟ ਭਾਵੇਂ ਕਿੰਨਾ ਵੀ ਚੰਗਾ ਲੱਗੇ।
ਇਹ ਹਿਸਾਬ ਕਿਵੇਂ ਲੱਗਦਾ ਹੈ
ਡੀਜ਼ਲ ਪ੍ਰਤੀ ਮੀਲ ਹੈ ਗੈਲਨ ਦਾ ਰੇਟ ÷ MPG। ਚੱਲਦਾ ਖਰਚਾ ਪ੍ਰਤੀ ਮੀਲ ਹੈ ਡੀਜ਼ਲ, ਉੱਤੋਂ ਜੋ ਤੁਸੀਂ ਟਾਇਰਾਂ, ਮੁਰੰਮਤ ਅਤੇ ਟੋਲ ਲਈ ਭਰਿਆ। ਪੱਕਾ ਖਰਚਾ ਪ੍ਰਤੀ ਮੀਲ ਹੈ ਮਹੀਨੇ ਦੇ ਪੱਕੇ ਖਰਚੇ ÷ ਮਹੀਨੇ ਵਿੱਚ ਅਸਲ ਚਲਾਏ ਮੀਲ। ਘੱਟ ਮੀਲ, ਤਾਂ ਇਹ ਨੰਬਰ ਵੱਧ, ਇਸੇ ਲਈ ਖੜ੍ਹਾ ਟਰੱਕ ਮਹਿੰਗਾ ਹੈ। ਬ੍ਰੇਕ-ਈਵਨ ਦੋਵੇਂ ਜੋੜ ਕੇ ਹੈ। ਲੋਡ ਦਾ ਪ੍ਰਤੀ ਮੀਲ ਰੇਟ ਹੈ ਉਸਦੀ ਰਕਮ ÷ ਸਾਰੇ ਮੀਲ, ਖਾਲੀ ਮੀਲਾਂ ਸਮੇਤ; margin ਹੈ ਉਹ ਘਟਾਓ ਬ੍ਰੇਕ-ਈਵਨ, ਅਤੇ ਮੁਨਾਫ਼ਾ ਹੈ margin × ਮੀਲ। “ਪਤਲਾ” ਮਤਲਬ ਬ੍ਰੇਕ-ਈਵਨ ਤੋਂ ਦਸ ਸੈਂਟ ਦੇ ਅੰਦਰ।
ਤੁਹਾਡੇ ਭਰੇ ਨੰਬਰਾਂ ਤੋਂ ਅੰਦਾਜ਼ਾ। “ਹੋਰ ਚੱਲਦੇ ਖਰਚੇ” ਲਈ ਅੰਦਾਜ਼ੇ ਨਾਲੋਂ ਤੁਹਾਡੀਆਂ ਆਪਣੀਆਂ ਰਸੀਦਾਂ ਚੰਗੀਆਂ ਹਨ। ਟੈਕਸ ਜਾਂ ਵਿੱਤੀ ਸਲਾਹ ਨਹੀਂ।
PunjabiTrucker ਇਹ ਤੁਹਾਡੀਆਂ ਰਸੀਦਾਂ ਤੋਂ ਕਰਦੀ ਹੈ: ਪੱਕੇ ਖਰਚੇ ਇੱਕ ਵਾਰ ਭਰੋ, ਬਾਕੀ ਸਕੈਨ ਕੀਤੀਆਂ ਡੀਜ਼ਲ ਅਤੇ ਮੁਰੰਮਤ ਦੀਆਂ ਰਸੀਦਾਂ ਤੋਂ, ਅਤੇ ਬੁੱਕ ਕਰਨ ਤੋਂ ਪਹਿਲਾਂ ਹਰ ਲੋਡ ਤੇ ਫੈਸਲਾ। ਦੇਖੋ ਐਪ ਹੋਰ ਕੀ ਕਰਦੀ ਹੈ।