ਟਰੱਕਾਂ ਦੀ ਗਿਣਤੀ ਮੁਤਾਬਕ ਭਰੋ

ਇੱਕ ਸਬਸਕ੍ਰਿਪਸ਼ਨ ਤੁਹਾਡੀ ਸਾਰੀ ਕੰਪਨੀ ਲਈ: ਹਰ ਡਰਾਈਵਰ, ਡਿਸਪੈਚਰ ਅਤੇ ਹਿਸਾਬ ਵਾਲਾ, iPhone ਅਤੇ ਵੈੱਬ ਤੇ। ਮੁਫ਼ਤ ਸ਼ੁਰੂ ਕਰੋ। ਹਰ ਪਲਾਨ ਦਾ ਪਹਿਲਾ ਮਹੀਨਾ ਮੁਫ਼ਤ।

ਪਲਾਨ

ਮੁਫ਼ਤ ਸ਼ੁਰੂ ਕਰੋ1 ਟਰੱਕ ਅਤੇ 5 ਲੋਡ। ਕਾਰਡ ਦੀ ਲੋੜ ਨਹੀਂ।

5 ਟਰੱਕਾਂ ਤੱਕ

$20

ਮਹੀਨਾ

$19.99 ਮਹੀਨਾ, ਜਾਂ $199 ਸਾਲ

  • ਹਰ ਫੀਚਰ
  • ਸਾਰੀ ਟੀਮ, ਬਿਨਾਂ ਵਾਧੂ ਖਰਚੇ
  • ਲੋਡਾਂ ਦੀ ਕੋਈ ਹੱਦ ਨਹੀਂ
  • iPhone ਅਤੇ ਵੈੱਬ, ਇੱਕ ਸਬਸਕ੍ਰਿਪਸ਼ਨ

6 ਤੋਂ 9 ਟਰੱਕ

$50

ਮਹੀਨਾ

$49.99 ਮਹੀਨਾ, ਜਾਂ $499 ਸਾਲ

  • ਹਰ ਫੀਚਰ
  • ਸਾਰੀ ਟੀਮ, ਬਿਨਾਂ ਵਾਧੂ ਖਰਚੇ
  • ਲੋਡਾਂ ਦੀ ਕੋਈ ਹੱਦ ਨਹੀਂ
  • iPhone ਅਤੇ ਵੈੱਬ, ਇੱਕ ਸਬਸਕ੍ਰਿਪਸ਼ਨ

10 ਜਾਂ ਵੱਧ ਟਰੱਕ

$100

ਮਹੀਨਾ

$99.99 ਮਹੀਨਾ, ਜਾਂ $989 ਸਾਲ

  • ਹਰ ਫੀਚਰ
  • ਸਾਰੀ ਟੀਮ, ਬਿਨਾਂ ਵਾਧੂ ਖਰਚੇ
  • ਲੋਡਾਂ ਦੀ ਕੋਈ ਹੱਦ ਨਹੀਂ
  • iPhone ਅਤੇ ਵੈੱਬ, ਇੱਕ ਸਬਸਕ੍ਰਿਪਸ਼ਨ

ਸਾਲ ਦਾ ਇਕੱਠਾ ਭਰੋ ਅਤੇ ਲਗਭਗ 2 ਮਹੀਨੇ ਬਚਾਓ। ਕੀਮਤਾਂ US ਡਾਲਰਾਂ ਵਿੱਚ ਹਨ।

ਟਰੱਕ ਕਿਹੜਾ ਗਿਣਿਆ ਜਾਂਦਾ ਹੈ

ਹਰ ਉਹ ਟਰੱਕ ਜੋ ਕੰਮ ਤੇ ਹੈ। ਟਰੱਕ ਵੇਚ ਦਿਓ ਜਾਂ ਕੰਮ ਤੋਂ ਹਟਾ ਦਿਓ, ਤਾਂ ਉਹ ਗਿਣਤੀ ਵਿੱਚੋਂ ਨਿਕਲ ਜਾਂਦਾ ਹੈ। ਬੰਦੇ ਨਹੀਂ ਗਿਣੇ ਜਾਂਦੇ: ਜਿੰਨੇ ਮਰਜ਼ੀ ਡਰਾਈਵਰ ਅਤੇ ਦਫ਼ਤਰ ਵਾਲੇ ਜੋੜੋ।

ਇੱਕ ਕੰਪਨੀ, ਇੱਕ ਸਬਸਕ੍ਰਿਪਸ਼ਨ

iPhone ਤੋਂ ਲਓ ਜਾਂ ਵੈੱਬ ਤੋਂ, ਦੋਵਾਂ ਤੇ ਚੱਲਦੀ ਹੈ। ਕੀਮਤ ਵਾਲੀ ਸਕਰੀਨ ਸਿਰਫ਼ ਪੈਸੇ ਭਰਨ ਵਾਲੇ ਨੂੰ ਦਿਸਦੀ ਹੈ। ਕੰਪਨੀ ਦੇ ਬਾਕੀ ਲੋਕ ਬਸ ਐਪ ਵਰਤਦੇ ਹਨ।

ਜਦੋਂ ਤੁਸੀਂ ਟਰੱਕ ਜੋੜਦੇ ਹੋ

ਜੇ ਨਵਾਂ ਟਰੱਕ ਤੁਹਾਡੇ ਪਲਾਨ ਤੋਂ ਵੱਧ ਜਾਵੇ, ਤਾਂ ਐਪ ਪੈਸੇ ਭਰਨ ਵਾਲੇ ਨੂੰ ਪਹਿਲਾਂ ਵੱਡਾ ਪਲਾਨ ਲੈਣ ਲਈ ਕਹਿੰਦੀ ਹੈ।

ਇੱਕ ਤੋਂ ਵੱਧ ਕੰਪਨੀਆਂ

ਹਰ ਕੰਪਨੀ ਦਾ ਆਪਣਾ ਪਲਾਨ। ਜੇ ਤੁਸੀਂ ਕਿਸੇ ਰਿਸ਼ਤੇਦਾਰ ਦੇ ਫਲੀਟ ਵਿੱਚ ਵੀ ਚਲਾਉਂਦੇ ਹੋ, ਤਾਂ ਉਸਦਾ ਪਲਾਨ ਉਹ ਫਲੀਟ ਭਰਦਾ ਹੈ। ਤੁਹਾਡਾ ਉਸ ਵਿੱਚ ਜੁੜਨਾ ਮੁਫ਼ਤ ਹੈ।

ਪੈਸੇ ਭਰਨ ਬਾਰੇ ਸਵਾਲ

ਮੁਫ਼ਤ ਮਹੀਨਾ ਕਿਵੇਂ ਚੱਲਦਾ ਹੈ?

ਨਵੀਂ ਸਬਸਕ੍ਰਿਪਸ਼ਨ ਦਾ ਪਹਿਲਾ ਮਹੀਨਾ ਮੁਫ਼ਤ ਹੈ। iPhone ਤੇ ਇਹ ਤੁਹਾਡੀ Apple ID ਰਾਹੀਂ ਰੀਨਿਊ ਹੁੰਦੀ ਹੈ, ਜਦੋਂ ਤੱਕ ਤੁਸੀਂ ਮਹੀਨਾ ਮੁੱਕਣ ਤੋਂ ਘੱਟੋ-ਘੱਟ 24 ਘੰਟੇ ਪਹਿਲਾਂ ਰੱਦ ਨਾ ਕਰੋ। ਵੈੱਬ ਤੇ ਇਹ ਉਸੇ ਕਾਰਡ ਤੇ ਰੀਨਿਊ ਹੁੰਦੀ ਹੈ ਜਿਸ ਨਾਲ ਤੁਸੀਂ ਭਰਿਆ।

ਰੱਦ ਕਿਵੇਂ ਕਰੀਏ?

iPhone ਤੇ: Settings → ਤੁਹਾਡਾ ਨਾਂ → Subscriptions। ਐਪ ਮਿਟਾਉਣ ਨਾਲ ਸਬਸਕ੍ਰਿਪਸ਼ਨ ਰੱਦ ਨਹੀਂ ਹੁੰਦੀ। ਜੇ ਵੈੱਬ ਤੇ ਭਰਿਆ ਸੀ, ਤਾਂ ਬਦਲਣ ਜਾਂ ਰੱਦ ਕਰਨ ਲਈ ਵੈੱਬ ਐਪ ਵਿੱਚ ਪਲਾਨ ਵਾਲੀ ਸਕਰੀਨ ਖੋਲ੍ਹੋ।

ਪੈਸੇ ਭਰਨੇ ਛੱਡ ਦਿਆਂ ਤਾਂ?

ਤੁਹਾਡਾ ਰਿਕਾਰਡ ਰਹਿੰਦਾ ਹੈ। ਤੁਸੀਂ ਉਸਨੂੰ ਖੋਲ੍ਹ ਅਤੇ export ਕਰ ਸਕਦੇ ਹੋ। ਦੁਬਾਰਾ ਸਬਸਕ੍ਰਾਈਬ ਕਰਨ ਤੱਕ ਮੁਫ਼ਤ ਹੱਦ ਤੋਂ ਵੱਧ ਲੋਡ ਨਹੀਂ ਜੋੜ ਸਕਦੇ।

ਕੀ ਮੇਰੇ ਡਰਾਈਵਰ ਭਰਦੇ ਹਨ?

ਨਹੀਂ। ਇੱਕ ਸਬਸਕ੍ਰਿਪਸ਼ਨ ਕੰਪਨੀ ਦੇ ਸਾਰੇ ਲੋਕਾਂ ਲਈ ਹੈ: ਡਰਾਈਵਰ, ਡਿਸਪੈਚ ਅਤੇ ਹਿਸਾਬ।

ਕੋਈ ਹੋਰ ਫੀਸ?

ਨਹੀਂ। ਨਾ ਲੋਡ ਪਿੱਛੇ ਫੀਸ, ਨਾ ਵਾਧੂ ਪੈਕੇਜ। ਐਪ ਤੁਹਾਡੇ ਲੋਡਾਂ ਜਾਂ ਫੈਕਟਰਿੰਗ ਵਿੱਚੋਂ ਕਦੇ ਹਿੱਸਾ ਨਹੀਂ ਲੈਂਦੀ।

ਹਰ ਬੋਲੀ ਵਿੱਚ ਕੀਮਤ ਇੱਕੋ?

ਹਾਂ। ਕੀਮਤਾਂ US ਡਾਲਰਾਂ ਵਿੱਚ ਹਨ। US ਤੋਂ ਬਾਹਰ App Store ਵੱਖਰੀ ਕੀਮਤ ਦਿਖਾ ਸਕਦਾ ਹੈ।

ਤੁਹਾਡਾ ਕਾਰਡ Apple ਜਾਂ ਸਾਡੀ ਪੇਮੈਂਟ ਕੰਪਨੀ ਸਾਂਭਦੀ ਹੈ। ਅਸੀਂ ਉਸਨੂੰ ਕਦੇ ਨਹੀਂ ਦੇਖਦੇ। ਦੇਖੋ ਸ਼ਰਤਾਂ।

ਅੱਜ ਹੀ ਮੁਫ਼ਤ ਸ਼ੁਰੂ ਕਰੋ

5 ਲੋਡ ਮੁਫ਼ਤ। ਫਿਰ 5 ਟਰੱਕਾਂ ਤੱਕ $20 ਮਹੀਨਾ, ਅਤੇ ਪਹਿਲਾ ਮਹੀਨਾ ਮੁਫ਼ਤ।